Education Minister Punjab Dr. Daljit Singh Cheema
ਵਿੱਦਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਨੇ ਅੱਜ ਦਸਵੀਂ ਦੇ ਸਾਲਾਨਾ ਬੋਰਡ ਨਤੀਜਿਆਂ 'ਚ ਮਾੜੀ ਫੀਸਦ ਦਰ ਵਾਲੇ ਅਧਿਆਪਕਾਂ ਨਾਲ ਮੀਟਿੰਗ ਕਰ ਕੇ ਨਤੀਜਿਆਂ ਦੀ ਪੜਚੋਲ ਕੀਤੀ। ਉਹਨਾਂ ਉਚ ਅਧਿਕਾਰੀਆਂ ਨੂੰ ਅੱਗੇ ਵਾਸਤੇ ਨਤੀਜਿਆਂ 'ਚ ਸੁਧਾਰ ਲਿਆਉਣ ਲਈ ਅਧਿਆਪਕਾਂ ਵੱਲੋਂ ਮਿਲੇ ਸੁਝਾਵਾਂ ਨੂੰ ਅਮਲ 'ਚ ਲਿਆਉਣ ਲਈ ਕਿਹਾ। ਮੋਹਾਲੀ ਸਥਿਤ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ 'ਚ ਸੱਦੀ ਮੀਟਿੰਗ ਦੌਰਾਨ 6 ਵਿਸ਼ਿਆਂ ਦੇ 500 ਦੇ ਕਰੀਬ ਅਧਿਆਪਕ ਬੁਲਾਏ ਗਏ ਜਿਹਨਾਂ ਦੇ ਸੂਬੇ ਭਰ 'ਚ ਦਸਵੀਂ ਦੀ ਬੋਰਡ ਇਮਤਿਹਾਨਾਂ ਵਿੱਚ ਸਭ ਤੋਂ ਮਾੜੇ ਨਤੀਜੇ ਆਏ ਸਨ।
The Education Minister, Punjab Dr. Daljit Singh Cheema today carried out a comprehensive review and detailed analysis with the teachers showing poor results in Matriculation Examination. He gave instructions to the higher ups of the department to act upon the suggestions received from the teacher so as to ensure qualitative improvement in future. Dr. Cheema today held brainstorming session at Punjab School Education Board Auditorium with around 500 teachers of six subjects which had shown poor results in the state.



No comments:
Post a Comment